ਕੈਪਟਨ ਸਰਕਾਰ ਵਲੋਂ 20000 ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਪ੍ਰਦਾਨ ਕਰਨ ਲਈ ਖ਼ਰਚੇ ਗਏ 1.09 ਕਰੋੜ
ਜਲੰਧਰ, 10 ਮਈ (ਸੰਦੀਪ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਐਤਵਾਰ ਤੱਕ 20000 ਪ੍ਰਵਾਸੀਆਂ ਨੂੰ ਰੇਲ ਗੱਡੀਆਂ ਰਾਹੀਂ ਮੁਫ਼ਤ ਸਫ਼ਰ ਕਰਵਾ ਰਾਹੀਂ ਵਾਪਿਸ ਭੇਜਣ ’ਤੇ 1.09 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ ਅਤੇ ਅੱਜ ਇਹ 16ਵੀਂ ਸ਼੍ਰਮਿਕ ਰੇਲ ਗੱਡੀ ਜਲੰਧਰ ਤੋਂ 1200 ਪ੍ਰਵਾਸੀਆਂ ਨੂੰ ਲੈ ਕੇ ਬਾਰਕਾਖਾਨਾ ਲਈ ਰਵਾਨਾ ਹੋਈ ਹੈ।
ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਸਕੀਮ ਤਹਿਤ ਜੋ ਪ੍ਰਵਾਸੀ ਆਪਣੇ ਜੱਦੀ ਸੂਬਿਆਂ ਨੂੰ ਵਾਪਿਸ ਜਾਣ ਦੇ ਚਾਹਵਾਨ ਸਨ ਨੂੰ 5 ਮਈ ਨੂੰ ਪਹਿਲੀ ਸ਼੍ਰਮਿਕ ਰੇਲ ਗੱਡੀ ਰਾਹੀਂ ਡਾਲਟਨਗੰਜ (ਝਾਰਖੰਡ) ਅਤੇ ਦੂਜੀ ਰੇਲ ਗੱਡੀ ਰਾਹੀਂ ਗਾਜ਼ੀਪੁਰ ਅਤੇ ਬਨਾਰਸ ਨੂੰ ਭੇਜਿਆ ਗਿਆ ਹੈ। ਇਸੇ ਤਰ੍ਹਾਂ 6 ਮਈ ਨੂੰ ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਪ੍ਰਦਾਨ ਕਰਦਿਆਂ ਲਖਨਊ, ਗੋਰਖਪੁਰ ਅਤੇ ਆਯੋਜਿਆ, 7 ਮਈ ਨੂੰ ਆਜਮਗੜ, ਦਰਬੰਗਾ ਅਤੇ ਬਹਿਰਾਈਚ, 8 ਮਈ ਨੂੰ ਸੁਲਤਾਨਪੁਰ, ਮੁਜ਼ੱਫਰ ਨਗਰ ਅਤੇ ਅਕਬਰਪੁਰ, 9 ਮਈ ਨੂੰ ਕਟਿਹਾਰ, ਆਜਮਗੜ ਅਤੇ ਫੈਜ਼ਾਬਾਦ ਭੇਜਿਆ ਗਿਆ ਹੈ। ਇਸੇ ਤਰ੍ਹਾਂ 10 ਮਈ ਨੂੰ ਸੁਲਤਾਨਪੁਰ, ਬਾਰਕਾਖਾਨਾ ਮੁਫ਼ਤ ਭੇਜਿਆ ਗਿਆ ਹੈ ਅਤੇ 10 ਮਈ ਨੂੰ ਹੀ ਦੇਰ ਰਾਤ ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਂਦਿਆਂ ਗੌਂਡਾ ਲਈ ਭੇਜਿਆ ਜਾਵੇਗਾ।
ਇਸ ਤਰ੍ਹਾਂ ਪੰਜਾਬ ਸਰਕਾਰ ਵਲੋਂ 20000 ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਰਾਹੀਂ ਭੇਜਣ ’ਤੇ 1.09 ਕਰੋੜ ਰੁਪਏ ਖ਼ਰਚੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.ਸ੍ਰੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਪ੍ਰਵਾਸੀਆਂ ਨੂੰ ਨਿਰਵਿਘਨ ਤੇ ਅਰਾਮ ਨਾਲ ਉਨ੍ਹਾਂ ਦੇ ਜੱਦੀ ਸੂਬਿਆਂ ਵਿੱਚ ਭੇਜਣ ਨੂੰ ਯਕੀਨੀ ਬਣਾਉਣ ਲਈ ਅਪਣੀ ਡਿਊਟੀ ਸੰਜੀਦਾ ਢੰਗ ਨਾਲ ਨਿਭਾ ਰਿਹਾ ਹੈ।
ਜਿਵੇਂ ਹੀ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਬਲਕਾਰ ਸਿੰਘ ਦੀ ਦੇਖਰੇਖ ਵਿੱਚ ਰੇਲ ਗੱਡੀ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਪ੍ਰਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨਾਂ ਨੂੰ ਅਰਾਮ ਨਾਲ ਅਤੇ ਨਿਰਵਿਘਨ ਢੰਗ ਨਾਲ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਬਦਲੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਵਲੋਂ ਡਿਊਟੀ ’ਤੇ ਤਾਇਨਾਤ ਪੁਲਿਸ ਕਰਮੀਆਂ ਪਾਸੋਂ ਹੱਥ ਹਿਲਾ ਕੇ ਵਿਦਾ ਲਈ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨਾਂ ਪ੍ਰਵਾਸੀਆਂ ਨੂੰ ਰੇਲ ਗੱਡੀ ਵਿੱਚ ਚੜਾਉਣ ਤੋਂ ਪਹਿਲਾਂ ਵੱਖ-ਵੱਖ ਥਾਵਾਂ ਤੋਂ ਬੱਸਾਂ ਰਾਹੀਂ ਰੇਲਵੇ ਸਟੇਸ਼ਨ ’ਤੇ ਲਿਆਂਦਾ ਗਿਆ।
.jpg)



.jpg)




.jpg)
.jpeg)

.jpeg)

.jpeg)
